ਇਸਤਰੀਆਂ ਲਈ ਰਾਸ਼ਟਰੀ ਕਮਿਸ਼ਨ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

National Commission for Women ਇਸਤਰੀਆਂ ਲਈ ਰਾਸ਼ਟਰੀ ਕਮਿਸ਼ਨ: ਇਸਤਰੀਆਂ ਲਈ ਰਾਸ਼ਟਰੀ ਕਮਿਸ਼ਨ , ਇਸਤਰੀਆਂ ਲਈ ਰਾਸ਼ਟਰੀ ਕਮਿਸ਼ਨ ਐਕਟ, 1990 (ਭਾਰਤ ਸਰਕਾਰ ਦਾ 1990 ਦਾ ਐਕਟ ਨੰ:20) ਅਧੀਨ ਜਨਵਰੀ, 1992 ਵਿਚ ਸਥਾਪਤ ਕੀਤਾ ਗਿਆ ਸੀ। ਇਸਦੇ ਉਦੇਸ਼ ਸਨ

      ਇਸਤਰੀਆਂ ਸਬੰਧੀ ਸੰਵਿਧਾਨਕ ਅਤੇ ਕਾਨੂੰਨੀ ਸੁਰੱਖਿਆਵਾਂ ਦੀ ਸਮੀਖਿਆ;

      ਉਪਚਾਰਕ ਵਿਧਾਨਿਕ ਉਪਾਵਾਂ ਦੀ ਸਿਫ਼ਾਰਸ਼ ਕਰਨਾ;

      ਸ਼ਿਕਾਇਤਾਂ ਨਿਵਾਰਨ ਨੂੰ ਸੁਵਿਧਾਜਨਕ ਬਣਾਉਣਾ; ਅਤੇ

      ਇਸਤਰੀਆਂ ਨਾਲ ਸਬੰਧਤ ਸਾਰੇ ਪਾਲਿਸੀ ਮਾਮਲਿਆਂ ਸਬੰਧੀ ਸਰਕਾਰ ਨੂੰ ਸਲਾਹ ਦੇਣਾ।

      ਇਸ ਅਨੁਸਾਰ ਕਮਿਸ਼ਨ ਨੇ ਇਸਤਰੀਆਂ ਦੀ ਸਥਿਤੀ ਵਿਚ ਸੁਧਾਰ ਲਿਆਉਣ ਲਈ ਵੱਖ ਵੱਖ ਕਾਰਵਾਈਆਂ ਕੀਤੀਆਂ ਅਤੇ ਉਨ੍ਹਾਂ ਦੀ ਆਰਥਿਕ ਖੁ਼ਸ਼ਹਾਲੀ ਲਈ ਕੰਮ ਕੀਤਾ। ਕਮਿਸ਼ਨ ਨੇ ਲਕਸ਼ਦੀਪ ਨੂੰ ਛੱਡ ਕੇ ਸਾਰੇ ਰਾਜਾਂ , ਸੰਘ ਖੇਤਰਾਂ ਦਾ ਦੌਰਾ ਕੀਤਾ ਅਤੇ ਇਸਤਰੀਆਂ ਦੀ ਸਥਿਤੀ ਅਤੇ ਉਹਨਾਂ ਦੀ ਸ਼ਕਤੀ ਦਾ ਨਿਰਧਾਰਣ ਕਰਨ ਲਈ ਰੇਖਾ-ਚਿੱਤਰ ਤਿਆਰ ਕੀਤਾ। ਇਸ ਨੂੰ ਭਾਰੀ ਗਿਣਤੀ ਵਿਚ ਸ਼ਿਕਾਇਤਾਂ ਪ੍ਰਾਪਤ ਹੋਈਆਂ ਅਤੇ ਇਸ ਨੇ ਕਈ ਕੰਮਾਂ ਵਿਚ ਛੇਤੀ ਨਿਆਂ ਪ੍ਰਦਾਨ ਕਰਨ ਲਈ ਆਪਣੇ ਆਪ ਕਾਰਵਾਈ ਕੀਤੀ। ਇਸ ਨੇ ਬਾਲ ਵਿਵਾਹ ਦਾ ਮਸਲਾ ਹੱਥ ਵਿਚ ਲਿਆ, ਕਾਨੂੰਨ ਜਾਗਰੁਕਤਾ ਪ੍ਰੋਗਰਾਮ , ਪਰਿਵਾਰਕ ਮਹਿਲਾਂ ਲੋਕ ਅਦਾਲਤਾਂ ਪ੍ਰਾਯੋਜਿਤ ਕੀਤੀਆਂ ਅਤੇ ਦਹੇਜ ਮਨਾਹੀ ਐਕਟ, 1961, ਪੀ ਐਨ ਡੀ ਟੀ ਐਕਟ, 1994, ਭਾਰਤੀ ਦੰਡਾਵਲੀ, 1860 ਅਤੇ ਇਸਤਰੀਆਂ ਲਈ ਗਵਾਰੀ ਕਮਿਸ਼ਨ ਐਕਟ, 1990 ਜਿਹੇ ਕਾਨੂੰਨਾਂ ਦੀ ਇਹਨਾਂ ਨੂੰ ਅਧਿਕ ਕਠੋਰ ਅਤੇ ਪ੍ਰਭਾਵੀ ਬਣਾਉਣ ਲਈ ਸਮੀਖਿਆ ਕੀਤੀ। ਇਸ ਨਹੇ ਇਸਤਰੀਆਂ ਦੀ ਆਰਥਿਕ ਖੁ਼ਸ਼ਹਾਲੀ ਲਈ ਵਰਕਸ਼ਾਪਾਂ ਸੰਗਠਿਤ ਕੀਤੀਆਂ, ਮਾਹਿਰਾਂ ਦੀਆਂ ਕਮੇਟੀਆਂ ਸਥਾਪਤ ਕੀਤੀਆਂ, ਸੈਮੀਨਾਰ ਕਰਵਾਏ ਅਤੇ ਭਰੂਣ-ਹੱਤਿਆ, ਇਸਤਰੀਆਂ ਵਿਰੁੱਧ ਹਿੰਸਾ ਸਬੰਧੀ ਸੈਮੀਨਾਰ ਕਰਵਾਏ ਅਤੇ ਇਹਨਾਂ ਸਮਾਜਿਕ ਬੁਰਾਈਆਂ ਵਿਰੁੱਧ ਸਮਾਜ ਵਿਚ ਜਾਗਰੁਕਤਾ ਪੈਦਾ ਕਰਨ ਦਾ ਯਤਨ ਕੀਤਾ।

      ਪਹਿਲਾ ਕਮਿਸ਼ਨ 31 ਜਨਵਰੀ, 1992 ਨੂੰ ਸਥਾਪਤ ਕੀਤਾ ਗਿਆ ਸੀ ਜਿਸਦੀ ਚੇਅਰਪਰਸਨ ਸ੍ਰੀਮਤੀ ਜੈਯੰਤੀ ਪਟਨਾਇਕ ਸੀ। ਦੂਜਾ ਕਮਿਸ਼ਨ ਜੁਲਾਈ, 1995 ਵਿਚ ਸਥਾਪਤ ਹੋਇਆ ਅਤੇ ਇਸਦੀ ਚੇਅਰਪਰਸਨ ਡਾ਼ ਮੋਹਿਨੀ ਗਿਰੀ ਸੀ। ਤੀਜਾ ਕਮਿਸ਼ਨ ਜਨਵਰੀ, 1999 ਵਿਚ ਅਹਤੇ ਇਸਦੀ ਚੇਅਰਪਰਸਨ ਸ੍ਰੀਮਤੀ ਵਿਭਾ ਪਾਰਖਾ ਸਾਰਥੀ ਸੀ। ਚੌਥਾ ਕਮਿਸ਼ਨ ਜਨਵਰੀ, 2002 ਵਿਚ ਸਥਾਪਤ ਹੋਇਆ ਅਤੇਸਰਕਾਰ ਨੇ ਡਾ਼ ਪੂਰਨਿਮਾ ਨੂੰ ਇਸ ਦਾ ਚੇਅਰਪਰਸਨ ਨਾਮਜ਼ਦ ਕੀਤਾ। ਪੰਜਵਾਂ ਕਮਿਸ਼ਨ ਫ਼ਰਵਰੀ, 2005 ਵਿਚ ਸਥਾਪਤ ਹੋਇਆ ਅਤੇ ਡਾ਼ ਗਿਰਜਾ ਵਿਆਸ ਇਸਦੀ ਚੇਅਰਪਰਸਨ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1014, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.